boparaisudhar.com

boparai kalan


Boparai Kalan
S. Major Singh Kular
S. Major Singh Kular

Noted social writer from our village, S. Major Singh Kular has joined our team. He is writing good articles related to our daily and social life for more than 5 years. His articles have been published in various leading punjabi newspapers in Punjab and North America. Here we will collect his articles on one file for convenience of his readers.

Major Kular was born in a farming family of S. Surjit Singh Kular and Smt. Gurmel Kaur at Boparai Kalan in 1972. He studied in village schools and at Gurdwara Sachkahnd for traditional and religious education. In 2000 he arrived in USA and has to go though tough time to settle there. So he has a first hand experience of hardship in common man's life which reflects in his articles. Currently he is living in Sacramento, California with a heart full of emotions for his homeland where all of us grew up together.

boparai

boparai

boparai

boparai kalan

boparai

boparai

boparai

boparai
boparai

boparai

boparai

boparai

boparai

boparai

boparaiboparai

boparai

boparai
boparai

boparai

boparai

boparai
boparai

boparai
boparai

boparai
boparai

boparai

boparai
boparai
boparai kalan

boparai kalan
boparai

boparai
boparai
boparai
boparai
boparai

boparaisudhar.com

boparaisudhar.com

boparaisudhar.com

boparai

boparai

boparai

boparai

boparai kalan

boparai

boparai
boparai
boparai

boparai

boparai
boparai

boparai

boparai

boparai

boparai

boparai
boparai
boparai

boparai
boparai boparaiboparai

boparai

boparai

boparai

boparai boparai boparai
boparai


boparai

boparai
boparai
boparai

boparai kalanboparai boparai

boparai

boparai
boparai

boparai

boparai

boparai

boparai

boparai

boparai kalanboparaiboparai

boparai kalan

boparai

boparai kalan

boparai

boparai

boparai kalan no. 1

boparai kalan

boparai

boparai
boparai

boparai

boparai kalan

boparai kalan

boparai

boparai kalan no. 1

boparai

boparaiboparaiboparai                                                      
boparai

boparai

boparai

boparai
boparai

boparai no. 1

boparai

boparai
boparai

boparai
boparai

boparai

boparai

boparai kalan
boparai
boparai kalan no. 1

boparai
boparai kalan no. 1

boparai kalan
boparai kalan
boparai

boparai

boparai kalan
boparai

boparai kalan no. 1
boparai kalan no. 1

boparai kalan no. 1

boparai kalan
boparai kalan no. 1

boparai kalan

boparai kalan boparai kalan
boparai
boparai


boparai kalan


ਗ੍ਰਹਿਸਥ ਦੀ ਗੱਡੀ ਚ ਜੱਗੋਂ ਤੇਰਵੀਂ
ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ:916-273-2856
ਜਿਸ ਦਿਨ ਮਰਦ ਨੂੰ ਔਰਤ ਦੀ ਪਰਿਭਾਸ਼ਾ ਸਮਝ ਆ ਗਈ, ਉਸ ਦਿਨ ਤੋਂ ਹੀ ਇਹ ਨਾ ਭੁੱਖ ਵਿਚ ਮਰੇਗੀ, ਨਾ ਅੱਗ ਵਿਚ ਸੜੇਗੀ, ਨਾ ਹੀ ਇਸ ਦੇ ਮੱਥੇ ਤੇ ਤਲਾਕ ਦਾ ਕਲੰਕ ਲੱਗੇਗਾ। ਮਰਦ ਦੀ ਭੈੜੀ ਸੋਚ ਦੀ ਹਕੂਮਤ ਨੇ ਹਮੇਸ਼ਾ ਔਰਤ ਦੇ ਗੁਣਾਂ ਨੂੰ ਮੁੱਠੀ ਵਿਚ ਕੈਦ ਕਰਕੇ ਰੱਖਿਆ ਹੈ। ਔਰਤ ਦੇ ਔਗੁਣ ਆਜ਼ਾਦ ਕਰਕੇ ਹਮੇਸ਼ਾ ਉਸ ਨੂੰ ਭੰਡਿਆ ਹੈ। ਪਰਦੇਸੀ ਆਪਣੇ ਪਿੱਛੇ ਭੈਣ-ਭਰਾ ਅਤੇ ਚੂੜੇ ਵਾਲੀ ਛੱਡ ਕੇ ਆਉਂਦਾ ਹੈ, ਪਰ ਯਾਦ ਸਭ ਤੋਂ ਪਹਿਲਾਂ ਮਾਂ ਨੂੰ ਕਰਦਾ ਹੈ। ਮਾਂ ਜਿੱਥੇ ਔਲਾਦ ਦੀ ਖ਼ਾਤਰ ਗਿੱਲੀ ਥਾਂ ਪੈਂਦੀ ਹੈ, ਉਥੇ ਔਲਾਦ ਖਾਤਰ ਅੱਗ ਦੇ ਸਾਗਰ ਵੀ ਪਾਰ ਕਰ ਜਾਂਦੀ ਹੈ। ਕਈ ਵਾਰ ਬਾਪ ਬੱਚਿਆਂ ਤੋਂ ਉਨ੍ਹਾਂ ਦੀ ਮਮਤਾ ਹੀ ਖੋਹ ਲੈਂਦਾ ਹੈ, ਤੇ ਸਾਰੀ ਉਮਰ ਪਛਤਾਵੇ ਵਿਚ ਨਰਕ ਭੋਗ ਜਾਂਦਾ ਹੈ। ਜਿਵੇਂ ਦੀਪੂ ਦੇ ਪਿਓ ਨੇ ਦੀਪੂ ਦੀ ਮਾਂ ਹੀ ਕੁੱਟ ਕੇ ਮਾਰ ਦਿੱਤੀ ਸੀ। ਦੀਪੂ ਅਤੇ ਉਸ ਦਾ ਤਾਇਆ ਇੰਜ ਗੱਲਾਂ ਕਰ ਰਹੇ ਹਨ:
ਤਾਇਆ! ਮੇਰੀ ਬੇਬੇ ਮਰ ਗਈ, ਤਾਇਆ ਬੇਬੇ ਮਰ ਗਈ। ਉਏ ਤਾਏ ਬੇਬੇ ਮਰ ਗਈ। ਦੀਪੂ ਨੇ ਤਿੰਨ-ਚਾਰ ਵਾਰ ਇਕੋ ਸਾਹ ਤਾਏ ਦਾ ਮੋਢਾ ਖਿੱਚਦਿਆਂ ਕਿਹਾ।
ਨਾ, ਤੇਰੀ ਬੇਬੇ ਮੈਂ ਮਾਰੀ ਏ। ਪੁੱਛ ਜਾ ਕੇ ਪਿਓ ਕੰਜਰ ਨੂੰ। ਤਾਏ ਨੇ ਖਿਝਦਿਆਂ ਉਤਰ ਦਿੱਤਾ।
ਤਾਇਆ ਹੁਣ ਮੈਂ ਕੀ ਕਰੂੰਗਾ, ਬੇਬੇ ਮਰ ਗਈ ਹੈ। ਦੀਪੂ ਨੇ ਆਪਣੇ ਭਵਿੱਖ ਦਾ ਫਿਕਰ ਕਰਦਿਆਂ ਪੁੱਛਿਆ।
ਜਾ ਕੇ ਪਿਓ ਦੀਆਂ ਲੱਤਾਂ ਵੱਢ ਦੇ। ਹੋਰ ਹੁਣ ਤੂੰ ਕੀ ਕਰਨਾ ਹੈ। ਤਾਏ ਨੇ ਦੀਪੂ ਨੂੰ ਸਲਾਹ ਵੀ ਖਿਝ ਕੇ ਦਿੱਤੀ।
ਤਾਇਆ, ਤੂੰ ਪਾਗਲ ਤਾਂ ਨਹੀਂ ਹੋ ਗਿਆ। ਕਿਹੋ ਜਿਹੀ ਸਲਾਹ ਦਿੰਦਾ ਏਂ? ਦੀਪੂ ਤਾਏ ਵੱਲ ਸਿੱਧਾ ਹੀ ਦੇਖੀ ਜਾ ਰਿਹਾ ਸੀ।
ਹੋਰ ਕੀ ਕਹਾਂ। ਤੇਰੇ ਪਿਓ ਨੂੰ ਹਜ਼ਾਰ ਵਾਰ ਸਮਝਾਇਆ ਸੀ ਕਿ ਮਿੱਟੀ ਅਤੇ ਤੀਵੀਂ ਨੂੰ ਬਹੁਤਾ ਨਹੀਂ ਕੁੱਟੀਦਾ। ਜਿੰਨਾ ਕੁੱਟੋਗੇ, ਉਨਾ ਹੀ ਸਿਰ ਨੂੰ ਆਉਣਗੀਆਂ। ਕਸੂਰ ਕਿਸੇ ਦਾ ਹੁੰਦਾ, ਤੇ ਸੋਟੀ ਤੇਰੀ ਬੇਬੇ ਤੇ ਤੋੜ ਦਿੰਦਾ। ਇਸ ਤਰ੍ਹਾਂ ਤਾਂ ਲੋਕ ਪਸ਼ੂਆਂ ਨੂੰ ਵੀ ਨਹੀਂ ਕੁੱਟਦੇ। ਚੰਗਾ ਹੋਇਆ ਵਿਚਾਰੀ ਨਰਕਾਂ ਵਿਚੋਂ ਨਿਕਲ ਗਈ।
ਉਹ ਦਸ ਦਿਨਾਂ ਦੀ ਕਹਿ ਰਹੀ ਸੀ ਕਿ ਘਰੇ ਆਟਾ ਥੋੜ੍ਹਾ ਰਹਿੰਦੈ, ਚੱਕੀ ਤੇ ਆਟੇ ਵਾਸਤੇ ਕਣਕ ਛੱਡ ਆ। ਤੂੜੀ ਦੇ ਕੁੱਪ ਵਾਸਤੇ ਬੰਦੇ ਆਵਤ (ਮੰਗ) ਆਉਣੇ ਨੇ, ਪਰ ਪਿਓ ਦਾ ਪੁੱਤ ਕਣਕ ਰੱਖਣ ਨਾ ਗਿਆ ਤੇ ਬੰਦੇ ਆ ਗਏ। ਉਨ੍ਹਾਂ ਨੇ ਕੁੱਪ ਬੰਨ੍ਹਣਾ ਸ਼ੁਰੂ ਵੀ ਕਰ ਦਿੱਤਾ। ਜਦੋਂ ਦੁਪਹਿਰ ਦੀ ਰੋਟੀ ਦਾ ਸਮਾਂ ਹੋਇਆ ਤਾਂ ਤੇਰੀ ਬੇਬੇ ਨੂੰ ਕਹਿੰਦਾ, ਰੋਟੀ ਟੁੱਕ ਵਧੀਆ ਬਣਾ ਕੇ ਖਵਾ, ਜੱਟ ਦੀ ਟੌਹਰ ਬਣ ਜਾਵੇ; ਤੇ ਉਹ ਕਹਿੰਦੀ, ਘਰ ਤਾਂ ਆਟਾ ਨਹੀਂ ਹੈ ਤੇ ਖੇਤ ਵਿਚ ਘਰ ਹੋਣ ਕਰਕੇ ਆਟਾ ਕਿੱਥੋਂ ਆਵੇ? ਤੇ ਫਿਰ ਤੇਰੀ ਬੇਬੇ ਨੂੰ ਕਹਿੰਦਾ, ਦਲੀਆ ਬਣਾ ਦੇ। ਉਸ ਵਿਚਾਰੀ ਨੇ ਦਲੀਆ ਬਣਾ ਦਿੱਤਾ ਤੇ ਆਵਤ ਆਏ ਹੋਏ ਬੰਦਿਆਂ ਨੇ ਖਾ ਲਿਆ। ਜਦੋਂ ਚਾਹ ਪੀਣ ਲੱਗੇ ਤਾਂ ਬੈਠਾ-ਬੈਠਾ ਕਹਿੰਦਾ, ਨਾਜ਼ਰ ਸਿਆਂ ਬਾਈ, ਹੁਣ ਤਾਂ ਆਵਤ ਵੀ ਮੁੱਲ ਦੀ ਪੈਂਦੀ ਹੈ। ਜਿੰਨਾ ਖਰਚਾ ਦਿਹਾੜੀਏ ਲੈ ਜਾਂਦੇ ਆ, ਉਨਾ ਖਰਚਾ ਆਵਤ ਤੇ ਆ ਜਾਂਦੈ। ਮੈਂ ਸਵੇਰ ਤੋਂ ਹਿਸਾਬ ਲਾਇਆ ਹੈ, ਛੇ ਸੌ ਵੀਹ ਰੁਪਏ ਖਰਚਾ ਆ ਗਿਆ। ਕੰਮ ਬਰਾਬਰ ਹੀ ਰਿਹੈ।
ਨਾ ਸਾਲਿਆ, ਤੇਰਾ ਛੇ ਸੌ ਵੀਹ ਰੁਪਏ ਖਰਚਾ ਦਲੀਏ ਤੇ ਆ ਗਿਆ। ਨਾ ਤੈਂ ਰੋਟੀ ਬੱਕਰਾ ਰਿੰਨ੍ਹ ਕੇ ਖਵਾਈ ਸੀ? ਜਿਹੋ ਜਿਹਾ ਤੇਰਾ ਅੰਨ ਪਾਣੀ, ਤਿਹੋ ਜਿਹਾ ਸਾਡਾ ਕੰਮ ਜਾਣੀ। ਨਾਜ਼ਰ ਪੰਚ ਨੇ ਤੇਰੇ ਬਾਪੂ ਦੀ ਚੰਗੀ ਤਹਿ ਲਾ ਦਿੱਤੀ, ਤੇ ਕੁੱਪ ਵੀ ਟੇਢਾ ਬੰਨ੍ਹ ਗਏ ਜਿਹੜਾ ਮੀਹਾਂ ਵਿਚ ਖੁੱਲ੍ਹ ਗਿਆ ਤੇ ਤੂੜੀ ਖਰਾਬ ਹੋ ਗਈ। ਰਾਤ ਨੂੰ ਤੇਰੀ ਬੇਬੇ ਦੇ ਪਾਸੇ ਭੰਨ ਦਿੱਤੇ; ਕਹਿੰਦਾ, ਦਲੀਆ ਖਵਾ ਕੇ ਜੱਟ ਦੀ ਬੇਇੱਜ਼ਤੀ ਕਰਵਾ ਦਿੱਤੀ ਏ। ਤੇਰੇ ਪਿਓ ਨੂੰ ਕੋਈ ਪੁੱਛੇ, ਬਈ ਜਨਾਨੀ ਨੂੰ ਜੋ ਕੁਝ ਤੁਸੀਂ ਲਿਆ ਕੇ ਦੇਵੋਗੇ, ਉਹ ਵਿਚਾਰੀ ਤਾਂ ਉਹੀ ਪਕਾ ਕੇ ਦੇਵੇਗੀ। ਡਿੱਗੀ ਗਧੀ ਤੋਂ, ਗੁੱਸਾ ਘੁਮਿਆਰ ਤੇ ਵਾਲੀ ਗੱਲ ਕੀਤੀ। ਵਿਚਾਰੀ ਪੰਜ ਦਿਨ ਮੰਜੇ ਤੇ ਪਈ ਸੇਕ ਦਿੰਦੀ ਰਹੀ।
ਤਾਇਆ, ਬੇਬੇ ਨੇ ਹੁਣ ਕਦੀ ਵਾਪਸ ਨਹੀਂ ਆਉਣਾ? ਦੀਪੂ ਨੇ ਅੱਖਾਂ ਪੂੰਝਦਿਆਂ ਕਿਹਾ।
ਇਸ ਦੁਸ਼ਟ ਨੇ ਉਸ ਨੂੰ ਤੰਗ ਥੋੜ੍ਹਾ ਕੀਤਾ ਏ। ਇਸ ਨੂੰ ਤਾਂ ਡੂੰਘੇ ਸਮੁੰਦਰ ਵਿਚ ਸਿੱਟੇ ਜਿੱਥੇ ਮੱਛੀਆਂ ਨੋਚ-ਨੋਚ ਕੇ ਖਾਣ। ਤਾਏ ਦਾ ਗੁੱਸਾ ਅਜੇ ਠੰਢਾ ਨਹੀਂ ਹੋਇਆ ਸੀ।
ਜਦੋਂ ਆਹ ਖੇਤ ਵਾਲਾ ਘਰ ਪਾਇਆ ਤਾਂ ਸਾਡੇ ਬਾਪੂ ਨੇ ਘਰ ਬਿਜਲੀ ਵੀ ਲਵਾ ਲਈ। ਜਦੋਂ ਸਾਰੇ ਬਲਬ ਜਗਾਏ ਤਾਂ ਮੀਟਰ ਕੋਲੋਂ ਫਿਊਜ਼ ਉਡ ਗਿਆ, ਤੇ ਤੇਰਾ ਬਾਪੂ ਉਚੀ-ਉਚੀ ਰੌਲਾ ਪਾਉਣ ਲੱਗ ਪਿਆ, ਉਏ ਬਾਪੂ ਦਾ ਫਿਊਜ਼ ਉਡ ਗਿਆ, ਪਹਿਲੇ ਦਿਨ ਹੀ ਬਾਪੂ ਦਾ ਫਿਊਜ਼ ਉਡ ਗਿਆ। ਨਾਲੇ ਉਚੀ-ਉਚੀ ਹੱਸੀ ਜਾਂਦਾ ਸੀ। ਸਾਡਾ ਬਾਪੂ ਕਹਿੰਦਾ, ਗੱਲ ਸੁਣ ਉਏ ਮੇਰੀ, ਮੇਰਾ ਤਾਂ ਫਿਊਜ਼ ਹੀ ਉਡਿਆ ਵਾ; ਜਿਸ ਦਿਨ ਤੇਰੇ ਸਿਰ ਪੈ ਗਈ, ਸ਼ਾਇਦ ਤੇਰਾ ਮੀਟਰ ਹੀ ਉਡ ਜਾਵੇ। ਸੱਚੀਂ ਹੋਇਆ ਵੀ ਇਸੇ ਤਰ੍ਹਾਂ ਸੀ। ਵਿਆਹ ਕਰਵਾ ਕੇ ਜਲਦੀ ਅੱਡ ਹੋ ਗਿਆ ਕਿ ਮੈਨੂੰ ਛੋਟੀਆਂ ਭੈਣਾਂ ਨਾ ਵਿਆਹੁਣੀਆਂ ਪੈ ਜਾਣ। ਜਦੋਂ ਕਬੀਲਦਾਰੀ ਵਿਚ ਫਸਿਆ ਤਾਂ ਤੇਰੀ ਬੇਬੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਤੂੰ ਮੈਨੂੰ ਭਾਈਆਂ ਨਾਲੋਂ ਅੱਡ ਕਰਵਾਇਆ ਹੈ। ਉਸ ਦਿਨ ਤੋਂ ਕੁੱਟਣਾ ਸ਼ੁਰੂ ਕੀਤਾ, ਤੇ ਅੱਜ ਕੁੱਟਣਾ ਮੁਕਾ ਦਿੱਤਾ।
ਤਾਇਆ ਤੂੰ ਕਿਉਂ ਨਹੀਂ ਕੁੱਟਦਾ ਤਾਈ ਨੂੰ? ਦੀਪੂ ਨੇ ਲੰਮਾ ਹਾਉਕਾ ਲੈਂਦਿਆਂ ਪੁੱਛਿਆ।
ਬੁਜ਼ਦਿਲ, ਬੇ-ਕਿਰਕ ਇਨਸਾਨ ਤੀਵੀਂ ਤੇ ਹੱਥ ਚੁੱਕਦਾ ਹੈ। ਮੈਂ ਤਾਂ ਤੇਰੀ ਤਾਈ ਦੇ ਉਂਗਲ ਦਾ ਫੁੱਲ ਵੀ ਨਹੀਂ ਲਾਇਆ। ਬੰਦੇ ਆਪ ਤਾਂ ਖੜ੍ਹੇ-ਖੜ੍ਹੇ ਪੰਜ ਸੌ ਦੀ ਦਾਰੂ ਪੀ ਜਾਂਦੇ ਹਨ, ਜੇ ਤੀਵੀਂ ਸੌ ਦਾ ਇਕ ਸੂਟ ਲੈ ਲਵੇ ਤਾਂ ਝੱਟ ਕਹਿਣ ਲੱਗ ਜਾਂਦੇ ਹਨ, ਲੱਗਦਾ ਘਰ ਪੱਟ ਕੇ ਸਾਹ ਲਵੇਂਗੀ। ਗ੍ਰਹਿਸਥ ਦੀ ਗੱਡੀ ਤੀਵੀਂ-ਆਦਮੀ ਦੇ ਦੋਵੇਂ ਪਹੀਆਂ ਤੇ ਚੱਲਦੀ ਹੈ। ਜੇ ਦੋਵਾਂ ਵਿਚ ਤਾਲਮੇਲ ਹੋਵੇਗਾ ਤਾਂ ਦੋਵਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ ਪਰ ਤੇਰੇ ਬਾਪੂ ਨੇ ਤਾਂ ਵਿਚਾਰੀ ਨਾਲ ਜੱਗੋਂ ਤੇਰਵੀਂ ਹੀ ਕੀਤੀ ਹੈ।
ਇਕ ਵਾਰੀ ਕੱਤੇ ਦਾ ਮਹੀਨਾ। ਕਣਕਾਂ ਦੀ ਬਿਜਾਈ ਜ਼ੋਰਾਂ ਤੇ ਚੱਲ ਰਹੀ ਸੀ। ਤੇਰਾ ਨਾਨਾ ਪੂਰਾ ਹੋ ਗਿਆ। ਤੇਰੀ ਬੇਬੇ ਨੂੰ ਉਥੇ ਕੁਝ ਦਿਨ ਰਹਿਣਾ ਪੈ ਗਿਆ। ਜਿਸ ਦਿਨ ਤੇਰਾ ਬਾਪੂ ਲੈਣ ਗਿਆ, ਉਸ ਦਿਨ ਤੇਰੇ ਮਾਮੇ ਕਣਕ ਬੀਜਦੇ ਸਨ। ਇਹ ਵੀ ਖੇਤ ਤੁਰ ਗਿਆ। ਤੇਰੇ ਮਾਮੇ ਕਹਿੰਦੇ, ਪ੍ਰਾਹੁਣਿਆਂ ਬਲਦਾਂ ਦੀ ਇਕ ਜੋੜੀ ਤੂੰ ਜੋੜ ਲੈ, ਆਪਣਾ ਕੰਮ ਛੇਤੀ ਮੁੱਕ ਜਾਊਗਾ।
ਤੇਰੇ ਬਾਪੂ ਨੇ ਬਲਦਾਂ ਦੇ ਗਲ ਪੁੱਠੀ ਪੰਜਾਲੀ ਪਾ ਦਿੱਤੀ ਤੇ ਬੀਜਣ ਵਾਲਾ ਮੁੰਨਾ ਵੀ ਠੀਕ ਬੱਤ ਸਿਰ ਨਾ ਬੰਨ੍ਹ ਹੋਇਆ। ਤੇਰੇ ਮਾਮੇ ਦੇਖ ਕੇ ਕਹਿੰਦੇ, ਬਈ ਪ੍ਰਾਹੁਣਾ ਤਾਂ ਪੂਰਾ ਕਿਰਸਾਨ ਹੈ। ਭੈਣ ਨੂੰ ਭੁੱਖੀ ਨ੍ਹੀਂ ਮਰਨ ਦਿੰਦਾ। ਜਦੋਂ ਉਨ੍ਹਾਂ ਨੇ ਚਾਰ ਟਿੱਚਰਾਂ ਕੀਤੀਆਂ ਤਾਂ ਇਹ ਚਾਦਰਾ ਚੁੱਕ ਕੇ ਪਿੰਡ ਆ ਵੜਿਆ। ਦੂਜੇ ਦਿਨ ਤੇਰੇ ਮਾਮੇ ਤੇਰੀ ਬੇਬੇ ਨੂੰ ਛੱਡ ਗਏ ਤੇ ਇਸ ਕੰਜਰ ਨੇ ਫਿਰ ਤੇਰੀ ਬੇਬੇ ਦੇ ਪਾਸੇ ਭੰਨ ਦਿੱਤੇ ਕਿ ਤੂੰ ਕਿਹਾ ਸੀ, ਜਾਹ ਖੇਤ ਗੇੜਾ ਮਾਰ ਆ। ਤੇ ਤੇਰੇ ਭਰਾਵਾਂ ਨੇ ਮੈਨੂੰ ਟਿੱਚਰਾਂ ਕੀਤੀਆਂ। ਤੇਰਾ ਬਾਪੂ ਤਾਂ ਨੱਕਿਆਂ ਵਾਲਾ ਸੀ। ਫਿਰ ਇਸ ਨੇ ਬੀਜਣ ਦਾ ਪੰਗਾ ਕਿਉਂ ਲਿਆ? ਜਿਹੜੀ ਖੇਡ ਆਉਂਦੀ ਨਾ ਹੋਵੇ, ਉਸ ਖੇਡ ਨੂੰ ਖੇਡਣ ਵਾਸਤੇ ਮੈਦਾਨ ਵਿਚ ਨਹੀਂ ਵੜੀਦਾ। ਜੇ ਡੰਗਰ ਡਾਕਟਰ ਬੰਦਿਆਂ ਦਾ ਇਲਾਜ ਕਰਨ ਲੱਗ ਜਾਣ ਤਾਂ ਫਿਰ ਡਿਗਰੀਆਂ ਨੂੰ ਕੋਈ ਨਾ ਪੁੱਛੇ।
ਤਾਇਆ, ਬੇਬੇ ਕੰਮ ਤਾਂ ਬਹੁਤ ਕਰਦੀ ਸੀ। ਫਿਰ ਬਾਪੂ ਕੁੱਟਦਾ ਕਿਉਂ ਸੀ? ਦੀਪੂ ਨੇ ਤਾਏ ਤੋਂ ਪੁੱਛਿਆ।
ਵਿਚਾਰੀ ਕੰਮ ਤਾਂ ਦੋ ਜਣੀਆਂ ਜਿੰਨਾ ਕਰਦੀ ਸੀ, ਪਰ ਵੱਸ ਕਸਾਈ ਦੇ ਪੈ ਗਈ। ਹੁਣ ਪਰਮਾਤਮਾ ਉਸ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ। ਤਾਏ ਨੇ ਅੱਖਾਂ ਤੇ ਪਰਨਾ ਫੇਰਦਿਆਂ ਕਿਹਾ।
ਇਕ ਵਾਰੀ ਸਾਡਾ ਬਾਪੂ ਘਰੇ ਸਲੋਤਰੀ ਲੈ ਆਇਆ ਕਿ ਚਲੋ ਮੂੰਹ-ਖੁਰ ਦੀ ਰੋਕਥਾਮ ਵਾਸਤੇ ਪਸ਼ੂਆਂ ਦੇ ਟੀਕੇ ਲਗਵਾ ਲੈਂਦੇ ਹਾਂ, ਤੇ ਨਾਲੇ ਮੱਝ ਚੈਕ ਕਰਵਾ ਲੈਂਦੇ ਹਾਂ ਕਿ ਗੱਭਣ ਹੈ ਜਾਂ ਨਹੀਂ। ਮੈਂ ਤੇ ਤੇਰਾ ਬਾਪੂ ਸਲੋਤਰੀ ਦੀ ਮਦਦ ਕਰਦੇ ਸੀ। ਜਦੋਂ ਮੱਝ ਨੂੰ ਸਲੋਤਰੀ ਚੈਕ ਕਰਕੇ ਹੱਟਿਆ ਤਾਂ ਉਸ ਨੇ ਸਿਰ ਫੇਰ ਦਿੱਤਾ ਕਿ ਮੱਝ ਖਾਲੀ ਹੈ, ਗੱਭਣ ਨਹੀਂ ਹੈ; ਤੇ ਤੇਰਾ ਬਾਪੂ ਝੱਟ ਦੇਣੇ ਸਲੋਤਰੀ ਨੂੰ ਕਹਿੰਦਾ, ਡਾਕਟਰ ਸਾਬ੍ਹ, ਮਾੜੀ ਮੋਟੀ ਵੀ ਨਹੀਂ? ਧਿਆਨ ਨਾਲ ਚੈਕ ਕਰੋ, ਸ਼ਾਇਦ ਮਾੜੀ-ਮੋਟੀ ਗੱਭਣ ਨਿਕਲ ਆਵੇ। ਸਲੋਤਰੀ ਕਹਿੰਦਾ ਤੇਰਾ ਵਿਚੋਲਾ ਕੌਣ ਸੀ?
ਸਲੋਤਰੀ ਦੇ ਕਹਿਣ ਦਾ ਭਾਵ ਸੀ ਕਿ ਉਹ ਕਿਹੜਾ ਬੰਦਾ ਹੈ ਜਿਸ ਨੇ ਤੇਰੇ ਵਰਗੇ ਬਦ-ਦਿਮਾਗ ਬੰਦੇ ਦਾ ਵਿਆਹ ਕੀਤਾ, ਇਸ ਨਾਲੋਂ ਤਾਂ ਕੁੜੀ ਨੂੰ ਖੂਹ ਵਿਚ ਧੱਕਾ ਦੇ ਦਿੰਦਾ। ਗੱਲ ਸਲੋਤਰੀ ਦੀ ਸੋਲਾਂ ਆਨੇ ਸੱਚੀ ਸੀ।
ਦੁਸ਼ਹਿਰੇ ਵਾਲੇ ਦਿਨਾਂ ਵਿਚ ਆਪਣੇ ਹਾਣੀਆਂ ਨਾਲ ਰੋਜ਼ ਰਾਮ ਲੀਲ੍ਹਾ ਦੇਖਣ ਤੁਰ ਜਾਂਦਾ। ਦਿਨ ਦੇ ਛੁਪਾ ਨਾਲ ਰਕਬਾ ਪਿੰਡ ਲੰਘ ਜਾਂਦੇ। ਜਾਂਦੇ ਹੋਏ ਰਾਮਦਾਸੀਆਂ ਦੀਆਂ ਕੁੜੀਆਂ ਨੂੰ ਛੇੜਦੇ। ਇਕ ਦਿਨ ਰਕਬੇ ਵਾਲਿਆਂ ਨੇ ਇਨ੍ਹਾਂ ਨੂੰ ਘੇਰ ਲਿਆ। ਤੇ ਤੇਰਾ ਬਾਪੂ ਉਨ੍ਹਾਂ ਦੇ ਅੜਿੱਕੇ ਚੜ੍ਹ ਗਿਆ। ਉਨ੍ਹਾਂ ਨੇ ਚੰਗਾ ਕੁੱਟਿਆ, ਜਦੋਂ ਕੁੱਟ ਕੇ ਹਟੇ ਤਾਂ ਖੜ੍ਹਾ ਹੋ ਕੇ ਕਹਿੰਦਾ, ਮੁੰਡਾ ਤਾਂ ਫਿਰ ਤੁਹਾਡਾ ਪ੍ਰਾਹੁਣਾ ਬਣ ਕੇ ਤੁਰਦਾ ਹੈ। ਉਨ੍ਹਾਂ ਨੇ ਫਿਰ ਢਾਹ ਲਿਆ, ਤੇ ਨਾਲ ਦੇ ਸਾਰੇ ਭੱਜ ਗਏ ਸਨ। ਫਿਰ ਆਪਣੇ ਹੱਡਾਂ ਨੂੰ ਤੇਰੀ ਬੇਬੇ ਕੋਲੋਂ ਸੇਕ ਦਿਵਾਉਂਦਾ ਫਿਰੇ। ਉਹ ਕਹਿੰਦੀ, ਦੇਖ ਲੈ, ਮੈਨੂੰ ਰੋਜ਼ ਕੁੱਟਣ ਲੱਗ ਪੈਂਦਾ ਹੈਂ। ਇਕ ਦਿਨ ਕੁੱਟ ਪਈ ਤਾਂ ਨਾਨੀ ਯਾਦ ਆ ਗਈ।
ਤਾਇਆ, ਬਾਪੂ ਨੇ ਕੋਈ ਸਿਆਣਾ ਕੰਮ ਨਹੀਂ ਕੀਤਾ ਸਾਰੀ ਜ਼ਿੰਦਗੀ? ਦੀਪੂ ਨੇ ਬਾਪੂ ਦੇ ਅਤੀਤ ਵਿਚੋਂ ਕੁਝ ਲੱਭਣ ਦੇ ਮਨਸ਼ੇ ਨਾਲ ਪੁੱਛਿਆ।
ਚੰਗੇ ਕੰਮ ਦੇ ਤਾਂ ਇਹ ਨੇੜੇ ਦੀ ਵੀ ਨਹੀਂ ਲੰਘਿਆ, ਤਾਏ ਨੇ ਉਤਰ ਦਿੱਤਾ, ਮੈਂ ਤੇ ਬਾਪੂ ਦੋਵੇਂ ਜਣੇ ਜਗਰਾਉਂ ਦੀ ਮੰਡੀ ਚ ਮੱਝਾਂ ਵੇਚਣ ਚਲੇ ਗਏ, ਤੇ ਜਾਂਦੇ ਹੋਏ ਤੇਰੇ ਬਾਪੂ ਨੂੰ ਕਹਿ ਗਏ ਕਿ ਭਈਏ ਨੂੰ ਨਾਲ ਲਿਜਾ ਕੇ ਝੋਨੇ ਤੇ ਯੂਰੀਆ ਖਿੰਡਾ ਆਇਉ। ਪੰਜ ਬੋਰੀਆਂ ਯੂਰੀਆ ਖਾਦ ਦੀਆਂ ਰੱਖ ਕੇ ਮੋਟਰ ਤੇ ਲੈ ਗਏ। ਭਈਏ ਨੂੰ ਕਹਿੰਦਾ ਕਿ ਯੂਰੀਆ ਖੇਤ ਵਿਚ ਕਿੱਥੇ ਕੱਲੇ-ਕੱਲੇ ਕਿਆਰੇ ਵਿਚ ਖਿੰਡਾਉਂਦੇ ਫਿਰਾਂਗੇ, ਮੋਟਰ ਚਲਾ ਕੇ ਸਾਰਾ ਯੂਰੀਆ ਪਾਣੀ ਵਾਲੇ ਚੁਵੱਚੇ (ਖੇਲ) ਵਿਚ ਸਿੱਟ ਦਿੰਦੇ ਹਾਂ, ਤੇ ਆਪੇ ਪਾਣੀ ਨਾਲ ਸਾਰੇ ਕਿਆਰਿਆਂ ਵਿਚ ਚਲਿਆ ਜਾਊ। ਭਈਆ ਹਾਂ ਵਿਚ ਹਾਂ ਰਲਾ ਗਿਆ, ਤੇ ਇਸ ਨੇ ਪੰਜ ਬੋਰੀਆਂ ਖਾਦ ਪਾਣੀ ਵਿਚ ਰੋੜ ਦਿੱਤੀ ਜਿਹੜੀ ਸਾਰੀ ਖਾਲ ਵਿਚ ਹੀ ਸਮਾਪਤ ਹੋ ਗਈ।
ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਖੇਲ ਵਿਚ ਖਾਦ ਪਾ ਆਇਆ ਹੈ ਤਾਂ ਸਾਰੇ ਟਿੱਚਰਾਂ ਕਰਨ ਕਿ ਮੈਂਗਲ ਸਿਉਂ ਦੇ ਮੁੰਡੇ ਨੂੰ ਤਾਂ ਯੂਨੀਵਰਸਿਟੀ ਵਾਲੇ ਭਾਲਦੇ ਫਿਰਦੇ ਹਨ ਕਿ ਉਸ ਨੂੰ ਸਨਮਾਨਤ ਕਰਨਾ ਹੈ ਜਿਸ ਨੇ ਖਾਦ ਛਿੜਕਣ ਦਾ ਨਵਾਂ ਤਜਰਬਾ ਕੀਤਾ। ਤੇਰੇ ਬਾਪੂ ਦੀ ਇਹ ਕਰਤੂਤ ਸਾਨੂੰ ਤਿੰਨ ਹਜ਼ਾਰ ਰੁਪਏ ਵਿਚ ਪਈ।
ਹੁਣ ਰਾਤ ਲੰਘ ਚੁੱਕੀ ਸੀ। ਸਵੇਰੇ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ। ਰਿਸ਼ਤੇਦਾਰ ਆਏ ਤੇ ਦੀਪੂ ਦੀ ਮਾਂ ਦਾ ਸਸਕਾਰ ਕਰ ਦਿੱਤਾ। ਦੀਪੂ ਦਾ ਬਾਪੂ ਧਾਹੀਂ ਰੋਂਦਾ। ਲੋਕ ਕਹਿੰਦੇ-ਸਾਲਾ ਖੇਖਣ ਕਰਦਾ ਹੈ, ਜਿਉਂਦੀ ਦੇ ਹੱਡ ਪੋਲੇ ਕਰੀ ਰੱਖਦਾ ਸੀ, ਤੇ ਮਰੀ ਤੋਂ ਰੋ ਕੇ ਸੱਚਾ ਹੋ ਰਿਹਾ ਹੈ। ਇਕ ਬਜ਼ੁਰਗ ਤੋਂ ਤਾਂ ਰਹਿ ਨਾ ਹੋਇਆ ਤੇ ਉਹ ਕਹਿੰਦਾ, ਉਸ ਭਲੀ-ਮਾਣਸ ਔਰਤ ਦੀਆਂ ਚੀਕਾਂ ਸਾਰਾ ਪਿੰਡ ਸੁਣਦਾ ਸੀ, ਤੇ ਤੇਰੀਆਂ ਚੀਕਾਂ ਤੇਰੇ ਆਪਣੇ ਕੰਨ ਵੀ ਸੁਣਨੋਂ ਜਵਾਬ ਦੇ ਗਏ ਨੇ। ਬੰਦੇ ਦੀ ਮਰਦਾਨਗੀ ਤੀਵੀਂ ਨੂੰ ਕੁੱਟ ਕੇ ਨਹੀਂ ਦਿਖਾਈ ਜਾਂਦੀ, ਸਗੋਂ ਗ੍ਰਹਿਸਥ ਦੀ ਗੱਡੀ ਮੰਜ਼ਿਲ ਤੇ ਪਹੁੰਚਾ ਕੇ ਦਿਖਾਈ ਜਾਂਦੀ ਹੈ। ਆਪਣੇ ਔਗੁਣਾਂ ਨੂੰ ਲੁਕੋ ਕੇ ਦੂਜੇ ਦੇ ਗੁਣਾਂ ਨਾਲ। ਬੇਇਨਸਾਫ਼ੀ ਕਰਨ ਵਾਲੇ ਦਾ ਤੇਰੇ ਵਰਗਾ ਹੀ ਹਾਲ ਹੁੰਦਾ ਹੈ। ਇਹ ਕਹਿ ਕੇ ਬਜ਼ੁਰਗ ਚਲਾ ਗਿਆ।
ਫਿਰ ਦੀਪੂ ਦੇ ਬਾਪੂ ਨੇ ਪੰਜ ਸਾਲ ਕੋਹੜੀ ਦੀ ਜ਼ਿੰਦਗੀ ਵਰਗੇ ਬਿਤਾਏ, ਤੇ ਅੰਤ ਨੂੰ ਇਹੀ ਕਹਿੰਦਾ ਮਰ ਗਿਆ, ਔਰਤ ਤੇ ਹੱਥ ਨਾ ਚੁੱਕਿਓ, ਇਹ ਤਾਂ ਰਾਜੇ, ਮਹਾਰਾਜੇ, ਪੀਰ-ਪੈਗੰਬਰਾਂ, ਗੁਰੂਆਂ ਨੂੰ ਜਨਮ ਦਿੰਦੀ ਹੈ। ਜੇ ਕੋਈ ਗੁੱਸਾ ਗਿਲਾ ਹੁੰਦਾ ਹੈ ਤਾਂ ਬਹਿ ਕੇ ਨਜਿੱਠ ਲਿਓ। ਜ਼ਿੰਦਗੀ ਇਕ ਹੀ ਵਾਰ ਮਿਲਦੀ ਹੈ, ਦੁਬਾਰਾ ਨਹੀਂ। ਸਿਵਿਆਂ ਦੀ ਅੱਗ ਨਾਲ ਸਭ ਕੁਝ ਸ਼ਾਂਤ ਹੋ ਗਿਆ, ਤੇ ਦੀਪੂ ਦੇ ਤਾਏ ਨੇ ਦੀਪੂ ਨੂੰ ਘੁੱਟ ਕੇ ਬੁੱਕਲ ਵਿਚ ਲੈ ਲਿਆ। ਆਪਣਾ ਮਰਨਾ ਯਾਦ ਰੱਖ ਕੇ ਦੂਜਿਆਂ ਨੂੰ ਜਿਉਣ ਦਿਓ! ਰੱਬ ਰਾਖਾ।
boparai kalan

boparai kalan
Saka Sarhind
boparai kalan
boparai
On 9th December 1705, Baba Zorawar Singh jee and Baba Fateh Singh jee were produced before the faujdaar, Nawaab Wazir Khan, who had just returned from Chamkaur Sahib with his feudal ally, Nawab Sher Muhammad Khan of Malerkotla. Wazir Khan tried to lure the Sahibzaadey to embrace Islam with promises of riches and honours, but they spurned the suggestion. He then threatened them with death, but they remained undaunted. Death sentence was finally pronounced. Upon Sher Muhammad Khan's intercession for the innocent children to be spared their lives, they were given some more time to ponder over the suggestion to convert.

Baba Zorawar Singh jee and his brother spent another two days of the severe winter in their old grandmother's lap in the Cold Tower. Still adamant to live and die for the Sikh faith and to never turn their back to Guru Sahib, on 11th December 1705 a 'fatwa', religious edict, was issued for the Sahibzaadey to be bricked and sealed alive in a wall. According to Gur Bilaas Bhai Mani Singh, one of the oldest written records, Baba Zorawar Singh jee and Baba Fateh Singh jee were bricked alive, tortured by having their ligaments cut where it came in the way of the wall, and then suffocated in the sealed wall. The aged Mata Gujjar Kaur jee who had all along been kept in the Cold Tower, only a little distance away, breathed her last while joined in the Simran (remembrance) of Waheguru, as the news reached her ears.



HOME
Disclaimer:100% non commercial website. No warranty/liability of any type regarding any content on this website.