boparaisudhar.com

boparai kalan

Satnam
Sri
Waheguru
Sant Niranjan Singh Ji 'Vaid', Boparai Kalan
boparai kalan no. 1

ਬਰਸੀ ਤੇ ਵਿਸ਼ੇਸ

ਬ੍ਰਹਮ ਗਿਆਨੀ ਸਦ  ਜੀਵੈ

boparai kalan no. 1 Priceless Video
Antim Darshan - Sant Niranjan Singh Ji Vaid

(Please Note- This video is more than one hour, so give it some time to download. First press play - Pause after 5 min. - play again after downloading for 15-30 min.)

ਸੇਵਾ ਤੇ ਸਿਮਰਨ ਦੀ ਮੂਰਤ ,ਨਿਮਰਤਾ ਦੇ ਪੁੰਜ , ਗੁਰਮਤਿ ਵਿਦਿਆ ਵੰਡ ਦੇ ਸੁਸ਼ੀਲ ਅਧਿਆਪਕ, ਸਾਡੇ ਸਾਰਿਆਂ  ਦੇ ਸਤਿਕਾਰਯੋਗ ਸੰਤ ਗਿਆਨੀ ਨਿਰੰਜਨ ਸਿੰਘ ਜੀ ਵੈਦ ਹੋਰਾਂ ਦਾ ਜਨਮ ਆਪਣੇ ਸਤਿਕਾਰਯੋਗ ਪਿਤਾ . ਜੀਤ ਸਿੰਘ ਜੀ ਦੇ ਘਰ ਮਾਤਾ ਪ੍ਰਤਾਪ ਕੌਰ ਜੀ ਦੀ ਕੁਖੋਂ 1913 ਨੂੰ ਪਿੰਡ ਦਾਇਆ ਜਿਲਾ ਫਿਰੋਜ਼ਪੁਰ ਵਿਖੇ ਹੋਇਆ |ਆਪ ਜੀ ਨੇ ਆਪਣੇ ਜਨਮ ਨਗਰ ਵਿਖੇ ਸੰਤਾਂ ਦੀ ਮੰਡਲੀ ਵਿਚ  ਰਹਿ  ਕੇ ਅਖਰੀ ਵਿਦਿਆ ਦਾ ਅਧਿਐਨ ਕਰਕੇ ਪੰਜ ਗ੍ਰੰਥੀ ਪੜੀ |ਆਪ ਜੀ ਦੇ ਮਨ ਵਿਚ ਪਹਿਲਾ ਤੋਂ  ਹੀ  ਸੰਤ ਮਹਾਪੁਰਸ਼ਾਂ ਦੀ ਸੰਗਤ ਕਰਕੇ ਗੁਰਮਤਿ  ਵਿਦਿਆ ਦਾ ਅਧਿਐਨ  ਕਰਨ ਦੇ ਸੰਸਕਾਰ ਪਏ ਹੋਏ ਸਨ |ਏਨਾ ਸੰਸਕਾਰਾਂ ਦੀ ਖਿਚ ਦੇ ਕਾਰਨ ਆਪ ਸੋਢੀਵਾਲ , ਸੰਤ ਮੋਹਨ ਸਿੰਘ ਜਨੇਤ੍ਪੁਰ ਵਾਲਿਆਂ ਪਾਸ ਜਾ ਹਾਜਰ ਹੋਏ |ਆਪ ਲੰਗਰ ਦੀ ਸੇਵਾ ਬੜੇ ਖੁਸ਼ ਹੋ ਕੇ ਕਰਦੇ ਸਨ |ਆਪ ਜੀ ਦੇ ਘਰ ਦੇ ਛੋਟਾ ਬਚਾ ਜਾਣਦੇ ਹੋਏ ਆਪ ਜੀ ਨੂੰ ਘਰ ਵਾਪਿਸ ਲੈ ਆਏ |ਪ੍ਰੰਤੂ ਘਰ ਦੇ ਕੰਮ ਕਾਜ ਵਿਚ ਆਪ ਜੀ ਦਾ ਮਨ ਨਾ ਲਗਿਆ  ਕਿਓਕਿ  ਆਪ ਜੀ ਦੇ ਮਨ ਵਿਚ ਗੁਰੂ ਦੀ ਸੇਵਾ ਤੇ ਗੁਰਮਤਿ  ਵਿਦਿਆ ਦੇ ਅਧਿਐਨ ਦੀ ਖਿਚ ਸੀ| ਦੁਬਾਰਾ ਆਪ ਫਿਰ ਸੰਤ ਮੋਹਨ ਸਿੰਘ ਜੀ ਪਾਸ ਸੋਢੀਵਾਲ ਗਏ |ਪੂਰਨਮਾਸ਼ੀ ਵਾਲੇ ਦਿਨ ਸੰਤ ਮੋਹਨ ਸਿੰਘ ਤੇ ਸੰਤ ਵਿਸਾਖਾ ਸਿੰਘ (ਜਿਨਾ ਨੇ ਮਾਲਵੇ ਦਾ ਇਤਿਹਾਸ ਲਿਖਿਆ ) ਸਮੇਤ ਪੰਜ ਪਿਆਰਿਆਂ ਤੋਂ ਆਪ ਜੀ ਨੇ ਖੰਡੇ ਬਾਟੇ ਦਾ ਅਮ੍ਰਿਤ ਪਾਨ ਕਰ ਲਿਆ |ਆਪ ਜੀ ਨੇ ਵਿਦਿਆ ਸੰਤ ਮੋਹਨ ਸਿੰਘ ਜੀ ਪਾਸੋਂ ਪ੍ਰਾਪਤ ਕਰਕੇ ਸੰਤ ਗੁਰਬਖਸ਼ ਸਿੰਘ ਰਾਹੀਂ ਲਾਹੌਰ ਤੋਂ ਵੈਦਗੀ  ਦਾ ਸਰਟੀਫਿਕੇਟ  ਹਾਸਿਲ ਕੀਤਾ |ਆਪ ਜੀ ਨੇ ਦਵਾਈ ਦੇਣ ਦਾ ਕੰਮ ਵੀ ਸ਼ੁਰੂ ਕਰ ਦਿਤਾ |ਵੈਦਗੀ ਕਰਨ ਉਪਰੰਤ ਆਪ ਜੀ ਦੇ ਨਾਮ ਨਾਲ ਵੈਦ ਜੀ ਜੁੜ ਗਿਆ |ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਦੀਵਾਨ ਪਿੰਡ ਰਾਮਗੜ ਲਗੇ ਹੋਏ ਸਨ |ਓਥੇ ਆਪ ਜੀ ਨੇ ਕੇ  ਸੰਤਾਂ ਪਾਸੋਂ ਕਥਾ ਸਰਵਨ ਕੀਤੀ  ਤਾਂ ਆਪ ਜੀ ਦੇ ਮਨ ਤੇ ਕਾਫ਼ੀ ਪ੍ਰਭਾਵ ਪਿਆ |1933 ਵਿਚ ਆਪ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਸਲਾਨਾ ਜੋੜ ਮੇਲੇ ਤੇ  ਬੋਪਾਰਾਏ ਕਲਾਂ ਗੁਰਦਵਾਰਾ ਸਚਖੰਡ ਪਧਾਰ ਗਏ |ਗੁਰਦਵਾਰਾ ਸਾਹਿਬ ਦੇ ਉਸ ਸਮੇ ਦੇ ਮੁਖ ਪ੍ਰਬੰਧਕ ਜਥੇਦਾਰ ਗੁਰਦਿਆਲ ਸਿੰਘ ਜੀ ਸਨ |ਆਪ ਬੱਚਿਆਂ ਦੀ ਸੇਵਾ ਸੰਭਾਲ ਬਹੁਤ ਕਰਿਆ ਕਰਦੇ ਸਨ | ਓਨਾ ਆਪ ਜੀ  ਨੂੰ  ਗੁਰਬਾਣੀ ਸ਼ੁਧ ਪਾਠ ਕਰਵਾਇਆ |ਇਸ ਤਰਾਂ ਆਪ ਜੀ ਇਕ ਚੰਗੇ ਅਖੰਡ ਪਾਠੀ ਬਣ ਗਏ |ਜਿਥੇ ਆਪ ਗੁਰਬਾਣੀ ਸ਼ੁਧ ਪਾਠ ਕਰਦੇ, ਓਥੇ ਨਗਰ ਵਿਚੋਂ ਡਾਲੀ ਲੈ ਕੇ ਆਉਂਦੇ ਤੇ ਲੰਗਰ ਦੀ ਸੇਵਾ ਕਰਦੇ| ਗੁਰਮਤਿ  ਦੇ ਮਹਾਨ ਵਿਦਵਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਆਪ ਅਗੇਰੇ ਗੁਰਮਤਿ ਵਿਦਿਆ ਪ੍ਰਾਪਤ ਕਰਨ ਲਈ ਜਾ ਸ਼ਾਮਿਲ ਹੋਏ | ਸੰਤਾਂ ਦੇ ਨਾਲ ਵਿਚਰਦਿਆਂ ਆਪ ਹੀ ਨੇ ਗੁਰ ਇਤਿਹਾਸ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਬੋਧ ਦੀ ਵਿਦਿਆ ਹਾਸਿਲ ਕੀਤੀ |ਇਸ ਤਰਾ ਆਪ ਨੀ ਜੇ ਜਥੇ ਵਿਚ ਵਿਚਰਦਿਆਂ 20 ਸਾਲ ਸੇਵਾ ਕੀਤੀ | ਜਥੇ ਵਿਚ ਗੁਰਬਾਣੀ ਸ਼ੁਧ ਪਾਠ ਅਤੇ ਅਰਥ ਬੋਧ ਦੀ ਵਿਦਿਆ ਵਿਦਿਆਰਥੀਆਂ  ਨੂੰ ਦੇਣਾ ਆਪ ਜੀ ਦਾ ਮੁਖ ਕਾਰਜ ਸੀ |

     ਜਦੋਂ ਨਗਰ ਨਿਵਾਸਿਆਂ ਵਲੋਂ ਸੰਤ ਗਿਆਨੀ ਮੋਹਨ  ਸਿੰਘ ਜੀ ਭਿੰਡਰਾਂ ਵਾਲਿਆ ਨੂੰ ਗੁਰਦਵਾਰਾ ਸਚਖੰਡ ਦੀ ਸੇਵਾ ਸੰਭਾਲ ਲਈ ਮੁਖ ਪ੍ਰਬੰਧਕ ਵਜੋਂ ਭੇਜਣ ਦੀ ਬੇਨਤੀ ਕੀਤੀ  ਤਾਂ ਸੰਤਾਂ ਨੇ ਆਪ ਜੀ ਦੇ ਜੀਵਨ ਕਾਲ ਤੇ ਝਾਤ ਮਾਰਦਿਆਂ  ਆਪ ਜੀ ਨੂੰ ਗੁਰਦਵਾਰਾ ਸਚਖੰਡ ਬੋਪਾਰਾਏ ਕਲਾਂ  ਵਿਖੇ  ਮੁਖ ਪ੍ਰਬੰਧਕ ਨਿਯੁਕਤ  ਕਰ ਦਿਤਾ | ਆਪ ਜੀ ਵਲੋਂ ਇਹ ਸੇਵਾ 1971 ਤੋਂ ਬੜੀ ਹੀ ਲਗਨ ਨਿਮਰਤਾ ਤੇ ਦ੍ਰਿੜਤਾ ਨਾਲ  ਕੀਤੀ ਗਈ| ਸਿਖੀ ਸਰੂਪ  ਵਿਚ ਹੋਰ ਪਕਿਆਈ ਕਰਨ ਲਈ ਆਪ ਜੀ ਵਲੋਂ ਛੋਟੇ ਬਚਿਆਂ ਨੂੰ ਗੁਰਬਾਣੀ ਸ਼ੁਧ ਪਾਠ ਤੇ ਅਰਥ ਬੋਧ ਦੀ ਵਿਦਿਆ ਦੇਣਾ ਆਪ ਜੀ ਦੇ ਜੀਵਨ ਦਾ ਮਹਤਵ ਪੂਰਨ  ਅੰਗ ਸੀ |

      ਗੁਰਦਵਾਰਾ ਸਾਹਿਬ ਜੀ ਦੇ  ਕੰਪਲੈਕ੍ਸ ਵਿਚ ਆਪ ਜੀ ਨੇ ਸਾਲਾਨਾ ਦੀਵਾਨ ਅਸਥਾਨ ਬਣਾਇਆ, ਜਿਥੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲਿਆਂ ਦਾ 2,3 ਅਤੇ 4 ਫਗਣ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ |ਜਥੇਦਾਰ ਗੁਰਦਿਆਲ ਸਿੰਘ ਅਤੇ ਬਾਬਾ ਹਜੂਰਾ ਸਿੰਘ ਜੀ ਦੀ ਯਾਦ ਨੂੰ ਸਮਰਪਤ ਆਪ ਜੀ ਵਲੋਂ ਗੁਰਮਤਿ  ਲਾਇਬ੍ਰੇਰੀ  ਬਣਾਈ ਗਈ, ਜਿਸ ਵਿਚ ਨਿਰੋਲ ਗੁਰਮਤਿ ਦੀਆਂ ਪੁਸਤਕਾਂ ਉਪਲਬਧ ਹਨ |ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲਿਆਂ ਜੀ ਦੀ ਯਾਦ ਵਿਚ ਆਪ ਜੀ ਨੇ ਸੰਗਤਾਂ ਦੇ ਸਹਿਯੋਗ  ਨਾਲ ਯਾਦਗਾਰੀ ਗੇਟ  ਬਣਵਾਇਆ |ਸੰਤ ਗਿਆਨੀ ਅਜੈਬ ਸਿੰਘ ਜੀ ਹੋਰਾਂ ਦੀ ਦੇਖ ਰੇਖ ਹੇਠ ਆਪ ਨੇ ਮਹਾਂਪੁਰਸ਼ਾਂ ਦੀ ਯਾਦ ਵਿਚ 26 ਬੈਡ ਦਾ ਹਸਪਤਾਲ  ਬਣਵਾਇਆ | ਸਰਕਾਰੀ ਕੰਨਿਆ ਹਾਈ ਸਕੂਲ ਬੋਪਾਰਾਏ ਕਲਾਂ ਵਿਖੇ ਆਪ ਜੀ ਨੇ ਨਵੇ ਦਫਤਰ ਦਾ ਨੀਹ ਪਥਰ ਰਖਿਆ  | ਗੁਰਦਵਾਰਾ ਸਚਖੰਡ ਬੋਪਾਰਾਏ  ਕਲਾਂ ਦੀ ਨਵੀ ਇਮਾਰਤ, ਲੰਗਰ ਅਤੇ ਗੁਰਦਵਾਰਾ ਦਮਦਮਾ ਸਾਹਿਬ ਦੇ ਦੀਵਾਨ ਹਾਲ ਦਾ ਨੀਹ ਪਥਰ ਸਮੇਤ ਪੰਜ ਪਿਆਰਿਆਂ ਰਖੇ |ਆਪ ਜੀ ਨੇ ਤਕਰੀਬਨ 35 ਸਾਲ ਗੁਰਦਵਾਰਾ ਸਚਖੰਡ ਬੋਪਾਰਾਏ  ਕਲਾਂ ਦੇ ਮੁਖ ਪ੍ਰਬੰਧਕ ਵਜੋ ਸੇਵਾ ਕੀਤੀ  | ਆਪ ਜੀ ਪਾਸੋਂ ਪੜੇ ਵਿਦਿਆਰਥੀ ਕੇਵਲ ਭਾਰਤ ਵਿਚ ਹੀ ਨਹੀ, ਸਗੋਂ ਬਾਹਰਲੇ ਦੇਸ਼ਾਂ ਵਿਚ ਮਾਣ ਪ੍ਰਾਪਤ ਕਰ ਰਹੇ ਹਨ | ਆਪ ਜੀ ਦੀ ਬਿਰਤੀ ਭਾਵੇਂ ਮੈਨੂੰ ਛੂਪੇ ਰਹਣ ਦੀ ਚਾਅ ,ਛਿਪੇ ਤੁਰ ਜਾਣ ਦੀ ਸੀ, ਪ੍ਰੰਤੂ ਸੰਤ ਗਿਆਨੀ ਕਿਰਪਾਲ ਸਿੰਘ ਜੀ ਨੇ ਆਪਣੇ ਵਿਦਿਆ ਦਾਤਾ ਸੰਤ ਗਿਆਨੀ ਨਿਰੰਜਨ ਸਿੰਘ ਜੀ ਵੈਦ ਜੀ ਦੇ ਜੀਵਨ ਕਾਲ ਵਿਚ ਹੀ ਆਪ ਹੀ ਦੀ ਪਵਿਤਰ ਅਤੇ ਸਦੀਵੀ ਯਾਦ ਨੂੰ ਸਮਰਪਤ ਸੰਤ ਗਿਆਨੀ ਨਿਰੰਜਨ ਸਿੰਘ ਵੈਦ ਗੁਰਮਤਿ  ਪ੍ਚਚਾਰ ਟਰਸਟ ਗੁਰਦਵਾਰਾ ਸਚਖੰਡ ਬੋਪਾਰਾਏ  ਕਲਾਂ ਵਿਖੇ 7 ਅਗਸਤ 1993 ਨੂੰ ਹੋਂਦ ਵਿਚ ਲਿਆਂਦਾ | ਜਿਸ ਦਾ ਮੁਖ ਮੰਤਵ ਜਿਥੇ ਪ੍ਰਾਇਮਰੀ ਪਧਰ ਤੋਂ ਲੈ ਕੇ ਕਾਲਜ ਪੱਧਰ  ਦੇ ਵਿਦਿਆਥੀਆਂ ਦੇ ਗੁਰਬਾਣੀ ਕੰਠ ,ਗੁਰਮਤਿ ਲੈਕਚਰ ,ਗੁਰਮਤਿ ਕਾਵ  ਅਤੇ ਗੁਰਬਾਣੀ ਕੀਰਤਨ ਕਰਵਾ ਕੇ ਉਤਸਾਹਿਤ ਕਰਨਾ ਹੈ, ਓਥੇ  ਗੁਰਮਤਿ ਦੇ ਯੁਵਕ ਲਿਖਾਰੀਆਂ ਅਤੇ ਗੁਰਦਵਾਰਾ  ਸਚਖੰਡ ਜੀ ਦੇ ਸਤਕਾਰ ਯੋਗ ਕਥਾ ਵਾਚਕਾਂ ਨੂੰ ਸਨਮਾਨਿਤ ਕਰਨਾ ਸ਼ਾਮਿਲ ਹੈ|

       ਅਖੀਰ ਆਪ ਜੀ 30 ਮਾਰਚ 2006  ਈਸਵੀ ਆਪਣਾ ਪੰਜ ਭੋਤਿਕ ਸਰੀਰ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਵਿੱਚ ਜਾ ਬਿਰਾਜੇ| ਆਪ ਜੀ ਦੀ ਪਵਿੱਤਰ ਯਾਦ ਵਿੱਚ ਗੁਰੂਦੁਆਰਾ ਸਚਖੰਡ ,ਬੋਪਾਰਾਏ ਕਲਾਂ (ਲੁਧਿ ) ਵਿਖੇ ਸਾਲਾਨਾ ਬਰਸੀ  30 ਮਾਰਚ  ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਮਨਾਈ ਜਾਂਦੀ ਹੈ | ਇਸ ਵਿੱਚ ਗੁਣੀ ਗਿਆਨੀ, ਰਾਗੀ ਢਾਡੀ ਅਤੇ ਪ੍ਰਚਾਰਕ ਵਧ ਚੜ ਕੇ ਹਿਸਾ ਲੈਂਦੇ ਹਨ | ਪੰਥ ਦੀਆਂ ਮਹਾਨ ਹਸਤੀਆਂ ਆ ਕੇ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ |  

                                                                                               ਲੇਖਕ ਪਰਮਜੋਤ ਸਿੰਘ ਝੱਲੀ

                                                                                      ਅਨੁਵਾਦਕ ਜਗਜੀਤ ਸਿੰਘ ਦਿਉਲ


Barsi of Sant Niranjan Singh Ji 'Vaid' at Abbotsford, Canada - April 10-12, 2015
ਬੋਪਾਰਾਏ ਕਲਾਂ ਦੀ ਸੰਗਤ ਵਲੋਂ ਐਬਸਫੋਰਡ, ਕਨੇਡਾ ਵਿਖੇ 10 ਤੋਂ 12 ਅਪ੍ਰੈਲ 2015 ਨੂੰ ਸੰਤ ਨਿਰੰਜਨ ਸਿੰਘ 'ਵੈਦ' ਜੀ ਦੀ ਨਿੱਘੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ । ਤਿੰਨ ਦਿਨ ਸੰਗਤ ਵਲੋਂ ਬੜੀ ਸ਼ਰਧਾ ਨਾਲ ਸੇਵਾ ਕੀਤੀ ਗਈ ਅਤੇ ਭੋਗ ਦੌਰਾਨ ਪ੍ਰਚਾਰਕਾਂ ਨੇ ਸੰਗਤ ਨੂੰ  'ਵੈਦ' ਜੀ ਦੀਆਂ ਸਿਖਿਆਵਾਂ ਤੇ ਚੱਲਣ ਲਈ ਪ੍ਰੇਰਿਆ I
For more photos PLEASE CLICK HERE
boparaiboparai
boparai

Sant Niranjan Singh Ji Vaid laying foundation stone of new building of Gurdwara Shaheed Ganj.
boparai kalan no.1
boparai
boparai kalan
boparai

Vaid Ji's 6th Barsi at Gurdwara Sachkhand Boparai Kalan
March 30, 2012
For more photos PLEASE CLICK HERE
boparai kalan
boparai kalan


HOME